ਅੱਖਾਂ ਸਾਡੇ ਸ਼ਰੀਰ ਦਾ ਇੱਕ ਅਹਿਮ ਹਿੱਸਾ ਹਨ। ਪਰੰਤੂ ਜਦੋਂ ਤੁਹਾਡੀ ਅੱਖ ਵਿੱਚ ਕੋਈ ਚੀਜ਼ ਪੈ ਜਾਂਦੀ ਹੈ ਜਿਵੇਂ ਕਿ ਗੰਦਗੀ, ਧੂੜ, ਪਲਕਾਂ ਦਾ ਇੱਕ ਕਣ – ਤਾਂ ਤੁਹਾਡਾ ਸਰੀਰ ਇਸਨੂੰ ਬਾਹਰ ਕੱਢਣ ਲਈ ਹੰਝੂ ਬਣਾਉਂਦਾ ਹੈ। ਉਹ ਚੀਜ਼ਾਂ ਜੋ ਦੇਖਣਵਿੱਚ ਬਹੁਤ ਛੋਟੀਆਂ ਹਨ, ਜਿਵੇਂ ਕਿ ਧੂੰਏਂ ਦੇ ਕਣ ਜਾਂ ਪਿਆਜ਼ ਦਾ ਰਸ, ਇਸ ਪ੍ਰਤੀਕਿਰਿਆ ਨੂੰ ਚਾਲੂ ਕਰ ਦਿੰਦਾ ਹੈ । ਇੱਕ ਵਾਰ ਸਮੱਸਿਆ ਦੇ ਦੂਰ ਹੋ ਜਾਣ ਤੋਂ ਬਾਅਦ, ਤੁਹਾਡੀਆਂ ਅੱਖਾਂ ਵਿੱਚ ਪਾਣੀ ਆਉਣਾ ਬੰਦ ਹੋ ਜਾਂਦਾ ਹੈ।
ਅੱਖਾਂ ਵਿਚੋਂ ਪਾਣੀ ਨਿਕਲਣ ਦੇ ਕਾਰਨ
ਅੱਖਾਂ ਦੀਆਂ ਕਈ ਹੋਰ ਸਮੱਸਿਆਵਾਂ ਵੀ ਹਨ ਜੋ ਕਿ ਹੰਝੂ ਬਣਨ ਦਾ ਕਾਰਣ ਬਣਦੀਆਂ ਹਨ ਜਿਵੇ ਕਿ:
- ਅੱਖਾਂ ਦੀ ਖੁਸ਼ਕੀ: ਤੁਹਾਨੂੰ ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਸਰੀਰ ਲੋੜੀਂਦੇ ਹੰਝੂ ਨਹੀਂ ਬਣਾਉਂਦਾ। ਹੰਝੂ ਬਹੁਤ ਤੇਜ਼ੀ ਨਾਲ ਸੁੱਕ ਜਾਂਦੇ ਹਨ। ਤੇਜ਼ ਹਵਾ ਜਾਂ ਕੋਈ ਹੋਰ ਬਿਮਾਰੀ ਇਸ ਦਾ ਕਾਰਣ ਹੋ ਸਕਦੀ ਹੈ।ਕਾਰਣ ਕੋਈ ਵੀ ਹੋਵੇ, ਅੱਖਾਂ ਕੁਦਰਤੀ ਤੌਰ ਤੇ ਇਸ ਹਾਲਤ ਵਿਚ ਜ਼ਿਆਦਾ ਹੰਝੂ ਬਣਾਉਦੀਆਂ ਹਨ ਅਤੇ ਅੱਖਾਂ ਵਿਚੋਂ ਪਾਣੀ ਵਗਦਾ ਰਹਿੰਦਾ ਹੈ।
- ਕੰਜਕਟਿਵਾਇਟਿਸ: ਇਹ ਹਾਲਤ ਬੱਚਿਆਂ ਅਤੇ ਵਡਿਆਂ ਦੋਵਾਂ ਲਈ ਅੱਖਾਂ ਵਿਚ ਜ਼ਿਆਦਾ ਪਾਣੀ ਆਉਣ ਇੱਕ ਆਮ ਕਾਰਨ ਹੈ। ਇੱਕ ਜਾਂ ਦੋਵੇਂ ਅੱਖਾਂ ਗੁਲਾਬੀ ਜਾਂ ਲਾਲ ਹੋ ਜਾਂਦੀਆਂ ਹਨ ਅਤੇ ਖਾਰਸ਼ ਤੇ ਰੜਕ ਮਹਿਸੂਸ ਹੁੰਦੀ ਹੈ। ਬੈਕਟੀਰੀਆ ਜਾਂ ਵਾਇਰਸ ਇਸ ਦੇ ਆਮ ਕਾਰਨ ਹਨ।ਇਸ ਹਾਲਤ ਵਿਚ ਤੁਹਾਨੂੰ ਐਂਟੀਬਾਇਓਟਿਕ ਆਈ ਡਰੋਪਸ ਦੀ ਲੋੜ ਪੈਂਦੀ ਹੈ।
- ਐਲਰਜੀ: ਐਲਰਜੀ ਦੇ ਲੱਛਣ ਜਿਵੇਂ ਕਿ ਖੰਘ, ਵਗਦਾ ਨੱਕ, ਆਦਿ ਕਾਰਣ ਵੀ ਅੱਖਾਂ ਪਾਣੀ ਨਾਲ ਭਰ ਆਉਂਦੀਆਂ ਹਨ। ਅੱਖਾਂ ਦੀ ਐਲਰਜੀ ਆਪਣੇ ਆਪ ਵੀ ਹੋ ਸਕਦੀ ਹੈ। ਐਲਰਜੀ ਦੀਆਂ ਦਵਾਈਆਂ, ਅੱਖਾਂ ਦੀ ਦਵਾਈ ਦੀਆਂ ਬੂੰਦਾਂਤੁਹਾਨੂੰ ਇਸ ਤੋਂ ਰਾਹਤ ਦੇ ਸਕਦੀਆਂ ਹਨ । ਜ਼ੁਕਾਮ ਅੱਖਾਂ ਵਿੱਚ ਪਾਣੀ ਦਾ ਕਾਰਨ ਬਣ ਸਕਦਾ ਹੈ, ਪਰ ਉਸ ਨਾਲ ਅੱਖਾਂ ਵਿੱਚ ਖਾਰਸ਼ ਨਹੀਂ ਹੁੰਦੀ । ਜ਼ੁਕਾਮ ਅਤੇ ਐਲਰਜੀ ਨੂੰ ਵੱਖ ਕਰਨ ਦਾ ਇਹ ਇੱਕ ਤਰੀਕਾ ਹੈ।
- ਪਲਕਾਂ ਦੀ ਸਮੱਸਿਆ: ਅੱਖਾਂ ਦੀਆਂ ਪਲਕਾਂ ਵਿੰਡਸ਼ੀਲਡ ਵਾਈਪਰਾ ਵਾਂਗ ਹਨ। ਜਦੋਂ ਤੁਸੀਂ ਪਲਕਾਂ ਝਪਕਦੇ ਹੋ, ਤਾਂ ਉਹ ਤੁਹਾਡੀਆਂ ਅੱਖਾਂ ਵਿੱਚ ਹੰਝੂਆਂ ਨੂੰ ਫੈਲਾਉਂਦੀਆਂ ਹਨ ਅਤੇ ਵਾਧੂ ਨਮੀ ਨੂੰ ਦੂਰ ਕਰਦੀਆਂ ਹਨ। ਪਰ ਕਈ ਵਾਰ ਇਹ ਸਹੀ ਕੰਮ ਨਹੀਂ ਕਰਦੀਆਂ । ਪਲਕਾਂ ਅੰਦਰ ਵੱਲ ਮੁੜ ਜਾਂਦੀਆਂ ਹਨ ਅਤੇ ਅੱਖ ਦੇ ਨਾਲ ਰਗੜਦੀਆਂ ਹਨ। ਇਸ ਸਮੱਸਿਆ ਐਂਟ੍ਰੋਪਿਅਨ ਕਿਹਾ ਜਾਂਦਾ ਹੈ।ਇਸਲਈ ਜਦੋਂ ਤੁਸੀਂ ਪਲਕਾਂ ਝਪਕਦੇ ਹੋ ਤਾਂ ਇਹ ਪੂਰੀ ਅੱਖ ਨੂੰ ਨਹੀਂ ਪੂੰਝ ਸਕਦੀਆਂ ਹਨ, ਨਤੀਜੇ ਵਜੋਂ ਪਾਣੀ ਵਗਦਾ ਹੈ।ਸਰਜਰੀ ਇਸ ਹਾਲਤ ਦਾ ਸਥਾਈ ਹੱਲ ਹੋ ਸਕਦੀ ਹੈ।
- ਅੱਖ ਤੇ ਖਰੋਂਚ: ਗੰਦਗੀ, ਰੇਤ, ਕੰਟੈਕਟ ਲੈਂਸ ਤੁਹਾਡੀ ਅੱਖ ਦੀ ਬਾਲ ਦੇ ਬਾਹਰਲੇ ਹਿੱਸੇ,ਜਿਸ ਨੂੰ ਕੋਰਨੀਆ ਕਿਹਾ ਜਾਂਦਾ ਹੈ, ਨੂੰ ਖੁਰਚ ਸਕਦੇ ਹਨ । ਜੇ ਅਜਿਹਾ ਹੁੰਦਾ ਹੈ, ਤਾਂ ਤੁਹਾਡੀ ਅੱਖ ਫਟ ਸਕਦੀ ਹੈ, ਲਾਲ ਦਿਖਾਈ ਦੇ ਸਕਦੀ ਹੈ ਅਤੇ ਰੋਸ਼ਨੀ ਪਰ੍ਤੀ ਸੰਵੇਦਨਸ਼ੀਲ ਹੋ ਜਾਂਦੀ ਹੈ।ਹਾਲਾਂਕਿ ਇਹ ਖਰੋਂਚ ਆਮ ਤੌਰ ‘ਤੇ ਇੱਕ ਜਾਂ ਦੋ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ।ਪਰ ਜੇਕਰ ਇਹ ਇੱਕ ਦੋ ਦਿਨਾਂ ਵਿਚ ਠੀਕ ਹੁੰਦੀ ਤਾਂ ਇਹ ਕੋਰਨੀਅਲ ਸਕ੍ਰੈਚ ਹੋ ਸਕਦੀ ਹੈ ਇਸ ਹਾਲਤ ਵਿੱਚ ਡਾਕਟਰ ਨੂੰ ਮਿਲਣਾ ਜਰੂਰੀ ਹੋ ਜਾਂਦਾ ਹੈ।
ਡਾਕਟਰ ਨੂੰ ਕਦੋਂ ਦਿਖਾਓ
ਕੁਝ ਹਾਲਾਤ ਅਜਿਹੇ ਹੁੰਦੇ ਹਨ ਜਦੋਂ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ :
- ਨਜ਼ਰ ਨਾ ਆਉਣਾ
- ਜ਼ਖਮੀ ਅੱਖ
- ਅੱਖ ਵਿੱਚੋਂ ਡਿਸਚਾਰਜ ਜਾਂ ਖੂਨ ਨਿਕਲਣਾ
- ਪਲਕਾਂ ਦੇ ਅੰਦਰ ਤੁਹਾਡੀ ਅੱਖ ਵਿੱਚ ਕੋਈ ਵਸਤੂ ਫਸ ਗਈ ਹੈ
- ਲਾਲ, ਸੁੱਜੀਆਂ ਜਾਂ ਅੱਖਾਂ ਵਿੱਚ ਦਰਦ
- ਤੁਹਾਡੀ ਅੱਖ ਦੇ ਆਲੇ ਦੁਆਲੇ ਸੱਟ ਲੱਗਣਾ
- ਅੱਖਾਂ ਦੇ ਨਾਲ ਸਿਰ ਵਿੱਚ ਗੰਭੀਰ ਦਰਦ
- ਪਾਣੀ ਭਰੀਆਂ ਅੱਖਾਂ ਜੋ ਆਪਣੇ ਆਪ ਠੀਕ ਨਹੀਂ ਹੁੰਦੀਆਂ
ਕਾਲੀਆ ਆਈ ਅਤੇ ਮੈਟਰਨਿਟੀ ਹਸਪਤਾਲ ਫ਼ਿਰੋਜ਼ਪੁਰ ਦਾ ਪਹਿਲਾ ਅਤੇ ਇਕਲੌਤਾ ਐਨਏਬੀਐਚ (NABH ) ਦੁਆਰਾ ਮਾਨਤਾ ਪ੍ਰਾਪਤ ਅੱਖਾਂ ਦਾ ਹਸਪਤਾਲ ਹੈ। ਸਾਡਾ ਹਸਪਤਾਲ ਖਾਸ ਸਮੱਸਿਆਵਾਂ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਅਤੇ ਵਿਅਕਤੀਗਤ ਦੇਖਭਾਲ ਅਤੇ ਆਰਾਮ ਦੀ ਪੇਸ਼ਕਸ਼ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਸਾਡੇ ਮਾਹਰ ਡਾਕਟਰ ਅਤੇ ਸਰਜਨ ਇਹ ਯਕੀਨੀ ਬਣਾਉਂਦੇ ਹਨ ਕਿ ਤੁਹਾਡੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਅਤੇ ਭਰੋਸੇਮੰਦ ਇਲਾਜ ਮੁਹੱਈਆ ਕਰਵਾ ਕੇ ਸਹੀ ਢੰਗ ਨਾਲ ਸੰਭਾਲਿਆ ਗਿਆ ਹੈ।